This website provides basic up-to-date information on hepatitis C in languages commonly spoken in Canada.
Hepatitis C is a liver infection that, if left untreated, can lead to serious health problems such as liver failure, liver cancer and early death. When treated, it can be cured. This is why it’s important for you to learn about hepatitis C.
Knowing about hepatitis C transmission, prevention, testing, and treatment can help individuals protect themselves and their loved ones.
This helps make our communities healthier for everyone.
ਹੈਪੇਟਾਈਟਿਸ ਸੀ ਬਾਰੇ ਆਮ ਸਵਾਲਾਂ ਦੇ ਜਵਾਬਾਂ ਲਈ ਪੜ੍ਹੋ -
ਹੈਪੇਟਾਈਟਿਸ ਸੀ ਇੱਕ ਵਾਇਰਸ ਹੈ ਜੋ ਜਿਗਰ 'ਤੇ ਹਮਲਾ ਕਰਦਾ ਹੈ, ਜਿਗਰ ਇੱਕ ਅੰਗ ਹੈ ਜੋ ਸਰੀਰ ਲਈ ਬਹੁਤ ਸਾਰੇ ਮਹੱਤਵਪੂਰਣ ਕੰਮ ਕਰਦਾ ਹੈ। ਚੰਗੀ ਸਿਹਤ ਲਈ ਜਿਗਰ ਜ਼ਰੂਰੀ ਹੈ।
ਜੇਕਰ ਹੈਪੇਟਾਈਟਿਸ ਸੀ ਦਾ ਇਲਾਜ ਨਾ ਕੀਤਾ ਜਾਵੇ, ਤਾਂ ਇਹ ਸਮਾਂ ਬੀਤਣ ਦੇ ਨਾਲ ਜਿਗਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਜੋ ਗੰਭੀਰ ਸਿਹਤ ਸਮੱਸਿਆਵਾਂ, ਜਿਵੇਂ ਕਿ ਜਿਗਰ ਦਾ ਕੰਮ ਨਾ ਕਰਨਾ, ਜਿਗਰ ਦਾ ਕੈਂਸਰ ਅਤੇ ਜਲਦੀ ਮੌਤ ਦਾ ਕਾਰਨ ਬਣ ਸਕਦਾ ਹੈ। ਪਰ, ਖੁਸ਼ ਖਬਰੀ ਇਹ ਹੈ ਕਿ ਹੈਪੇਟਾਈਟਿਸ ਸੀ ਠੀਕ ਹੋ ਸਕਦਾ ਹੈ।
ਹੈਪੇਟਾਈਟਿਸ ਸੀ ਉਦੋਂ ਫੈਲਦਾ ਹੈ ਜਦੋਂ ਹੈਪੇਟਾਈਟਿਸ ਸੀ ਸੰਕ੍ਰਮਿਤ ਵਿਅਕਤੀ ਦਾ ਖੂਨ ਹੈਪੇਟਾਈਟਿਸ ਸੀ ਅਸੰਕ੍ਰਮਿਤ ਵਿਅਕਤੀ ਦੇ ਖੂਨ ਵਿੱਚ ਜਾਂਦਾ ਹੈ।
ਪ੍ਰਵਾਸੀਆਂ ਅਤੇ ਨਵੇਂ ਆਉਣ ਵਾਲਿਆਂ ਵਿੱਚ, ਹੈਪੇਟਾਈਟਿਸ ਸੀ ਆਮ ਤੌਰ 'ਤੇ ਸਿਹਤ ਸੰਭਾਲ ਅਭਿਆਸਾਂ ਵਿੱਚ ਮਾੜੇ ਸੁਰੱਖਿਆ ਉਪਾਵਾਂ ਦੇ ਕਾਰਣ ਉਨ੍ਹਾਂ ਦੇ ਘਰੇਲੂ ਦੇਸ਼ਾਂ ਵਿੱਚ ਫੈਲਦਾ ਹੈ। ਫੈਲਣ ਦੇ ਤਰੀਕੇ ਹੇਠਾਂ ਦਿੱਤੇ ਗਏ ਹਨ:
ਕੈਨੇਡਾ ਵਿੱਚ, ਹੈਪੇਟਾਈਟਿਸ ਸੀ ਆਮ ਤੌਰ 'ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਲਈ ਉਪਕਰਣਾਂ , ਖਾਸ ਤੌਰ 'ਤੇ ਟੀਕੇ, ਨੂੰ ਸਾਂਝਾ ਕਰਨ ਦੁਆਰਾ ਫੈਲਦਾ ਹੈ।
ਹੈਪੇਟਾਈਟਿਸ ਸੀ ਹੇਠ ਦਿੱਤੇ ਤਰੀਕਿਆਂ ਨਾਲ ਵੀ ਫੈਲ ਸਕਦਾ ਹੈ:
ਹੈਪੇਟਾਈਟਿਸ ਸੀ ਹੁਣ ਕੈਨੇਡਾ ਵਿੱਚ ਦਾਨ ਕੀਤੇ ਖੂਨ ਜਾਂ ਟਿਸ਼ੂ ਰਾਹੀਂ ਨਹੀਂ ਹੁੰਦਾ । ਕੈਨੇਡਾ ਨੇ 1992 ਵਿੱਚ ਹੈਪੇਟਾਈਟਿਸ ਸੀ ਲਈ ਦਾਨ ਕੀਤੇ ਖੂਨ ਅਤੇ ਟਿਸ਼ੂ ਦੀ ਜਾਂਚ ਸ਼ੁਰੂ ਕੀਤੀ ਸੀ ।
ਹੈਪੇਟਾਈਟਿਸ ਸੀ ਕਦੇ ਵੀ ਕਿਸੇ ਅਜਿਹੇ ਵਿਅਕਤੀ ਨੂੰ ਜੱਫੀ ਪਾਉਣ, ਚੁੰਮਣ ਜਾਂ ਛੂਹਣ ਨਾਲ ਨਹੀਂ ਹੁੰਦਾ ਜਿਸ ਨੂੰ ਇਹ ਵਾਇਰਸ ਹੈ।
ਹੈਪੇਟਾਈਟਿਸ ਸੀ ਲਈ ਕੋਈ ਵੈਕਸੀਨ ਨਹੀਂ ਹੈ, ਇਸ ਲਈ ਇਹ ਮਹੱਤਵਪੂਰਣ ਹੈ ਕਿ ਤੁਸੀਂ ਹੈਪੇਟਾਈਟਿਸ ਸੀ ਨੂੰ ਹੋਣ ਤੋਂ ਰੋਕਣ ਲਈ ਜੋ ਕਰ ਸਕਦੇ ਹੋ ਕਰੋ।
ਹੈਪੇਟਾਈਟਿਸ ਸੀ ਨੂੰ ਰੋਕਣ ਦੇ ਕਈ ਤਰੀਕੇ ਹਨ:
ਬਹੁਤੇ ਲੋਕ ਜਿਨ੍ਹਾਂ ਨੂੰ ਹੈਪੇਟਾਈਟਿਸ ਸੀ ਹੈ, ਉਨ੍ਹਾਂ ਨੂੰ ਕਈ ਸਾਲਾਂ ਤੱਕ ਕੋਈ ਲੱਛਣ ਨਹੀਂ ਹੁੰਦੇ, ਭਾਵੇਂ ਵਾਇਰਸ ਸਰਗਰਮ ਹੈ ਅਤੇ ਉਨ੍ਹਾਂ ਦੇ ਜਿਗਰ ਨੂੰ ਨੁਕਸਾਨ ਪਹੁੰਚਾ ਰਹਿਆ ਹੈ। ਤੁਹਾਨੂੰ ਹੈਪੇਟਾਈਟਿਸ ਸੀ ਹੋ ਸਕਦਾ ਹੈ ਅਤੇ ਤੁਹਾਨੂੰ ਇਹ ਪਤਾ ਨਹੀਂ ਹੈ। ਜਦੋਂ ਲੋਕ ਕੈਨੇਡਾ ਵਿੱਚ ਸਥਾਈ ਨਿਵਾਸ ਲਈ ਅਰਜ਼ੀ ਦਿੰਦੇ ਹਨ ਤਾਂ ਹੈਪੇਟਾਈਟਿਸ ਸੀ ਦਾ ਕੋਈ ਲਾਜ਼ਮੀ ਜਾਂਚ ਨਹੀਂ ਹੁੰਦੀ ਹੈ।
ਟੈਸਟ ਕਰਵਾਉਣਾ ਇਹ ਜਾਣਨ ਦਾ ਇੱਕੋ ਇੱਕ ਤਰੀਕਾ ਹੈ ਕਿ ਤੁਹਾਨੂੰ ਹੈਪੇਟਾਈਟਿਸ ਸੀ ਹੈ ਜਾਂ ਨਹੀਂ ।
ਹੈਪੇਟਾਈਟਿਸ ਸੀ ਟੈਸਟ ਲਈ ਕਿਸੇ ਸਿਹਤ ਸੰਭਾਲ ਪ੍ਰਦਾਤਾ ਨੂੰ ਪੁੱਛੋ। ਤੁਸੀਂ ਉਸੇ ਸਮੇਂ ਹੋਰ ਲਾਗਾਂ ਲਈ ਵੀ ਟੈਸਟ ਕਰਵਾਉਣਾ ਚਾਹ ਸਕਦੇ ਹੋ, ਜਿਵੇਂ ਕਿ ਗੋਨੋਰੀਆ, ਕਲੈਮੀਡੀਆ, ਹੈਪੇਟਾਈਟਿਸ ਬੀ, ਐੱਚ ਆਈ ਵੀ, ਅਤੇ ਸਿਫਿਲਿਸ।
ਹੈਪੇਟਾਈਟਿਸ ਸੀ ਠੀਕ ਹੋ ਸਕਦਾ ਹੈ! ਕੁਝ ਲੋਕਾਂ ਵਿੱਚ ਵਾਇਰਸ ਪਹਿਲੇ ਛੇ ਮਹੀਨਿਆਂ ਦੇ ਅੰਦਰ ਆਪਣੇ ਆਪ ਦੂਰ ਹੋ ਜਾਵੇਗਾ, ਪਰ ਜ਼ਿਆਦਾਤਰ ਲੋਕਾਂ ਨੂੰ ਵਾਇਰਸ ਰਹਿਤ ਹੋਣ ਲਈ ਇਲਾਜ ਦੀ ਲੋੜ ਹੁੰਦੀ ਹੈ।
ਸਮੇਂ ਦੇ ਨਾਲ, ਹੈਪੇਟਾਈਟਿਸ ਸੀ ਦਾ ਇਲਾਜ ਬਹੁਤ ਅੱਗੇ ਵਧਿਆ ਹੈ। ਇਲਾਜ ਅੱਠ ਜਾਂ ਬਾਰਾਂ ਹਫ਼ਤਿਆਂ ਲਈ ਲੈਣਾ ਪੈਂਦਾ ਹੈ ਅਤੇ ਹੈਪੇਟਾਈਟਿਸ ਸੀ ਸੰਕ੍ਰਮਿਤ ਲਗਭਗ ਹਰ ਕਿਸੇ ਵਿਅਕਤੀ ਨੂੰ ਬਿਨਾਂ ਕਿਸੇ ਮਾੜੇ ਪ੍ਰਭਾਵ ਜਾਂ ਬਹੁਤ ਘੱਟ ਮਾੜੇ ਪ੍ਰਭਾਵਾਂ ਦੇ ਨਾਲ ਠੀਕ ਕੀਤਾ ਜਾਂਦਾ ਹੈ।
ਜੇਕਰ ਤੁਹਾਨੂੰ ਹੈਪੇਟਾਈਟਿਸ ਸੀ ਹੈ, ਤਾਂ ਆਪਣੇ ਇਲਾਜ ਦੇ ਵਿਕਲਪਾਂ ਬਾਰੇ ਕਿਸੇ ਸਿਹਤ ਸੰਭਾਲ ਪ੍ਰਦਾਤਾ ਨਾਲ ਗੱਲ ਕਰੋ। ਜਿੰਨਾ ਜਲਦੀ ਇਲਾਜ ਸ਼ੁਰੂ ਕੀਤਾ ਜਾਂਦਾ ਹੈ, ਓਨਾ ਹੀ ਤੁਹਾਡੀ ਸਿਹਤ ਲਈ ਬਿਹਤਰ ਹੁੰਦਾ ਹੈ।
ਹੈਪੇਟਾਈਟਿਸ ਸੀ ਹੋਣ ਤੋਂ ਬਾਦ ਤੁਸੀ ਵਾਇਰਸ ਰੋਧਕ ਨਹੀਂ ਬਣਦੇ। ਜੇਕਰ ਤੁਸੀਂ ਦੁਬਾਰਾ ਹੈਪੇਟਾਈਟਿਸ ਸੀ ਸੰਕ੍ਰਮਿਤ ਖੂਨ ਦੇ ਸੰਪਰਕ ਵਿੱਚ ਆਉਂਦੇ ਹੋ ਤਾਂ ਤੁਹਾਨੂੰ ਦੁਬਾਰਾ ਹੈਪੇਟਾਈਟਿਸ ਸੀ ਹੋ ਸਕਦਾ ਹੈ।
ਚੰਗੀ ਖ਼ਬਰ ਇਹ ਹੈ ਕਿ ਇਸਦਾ ਇਲਾਜ ਫਿਰ ਕੀਤਾ ਜਾ ਸਕਦਾ ਹੈ ਅਤੇ ਦੁਬਾਰਾ ਠੀਕ ਹੋ ਸਕਦੇ ਹੋ!
ਹੈਪੇਟਾਈਟਿਸ ਏ ਅਤੇ ਹੈਪੇਟਾਈਟਿਸ ਬੀ, ਹੈਪੇਟਾਈਟਿਸ ਸੀ ਤੋਂ ਵੱਖਰੇ ਹਨ।
ਹੈਪੇਟਾਈਟਿਸ ਏ ਆਮ ਤੌਰ 'ਤੇ ਮਲ ਨਾਲ ਦੂਸ਼ਿਤ ਪਾਣੀ ਜਾਂ ਭੋਜਨ ਰਾਹੀਂ ਫੈਲਦਾ ਹੈ। ਇਸਦੇ ਇਲਾਵਾ ਇਹ ਕਿਸੇ ਅਜਿਹੇ ਵਿਅਕਤੀ ਦੇ ਨਜ਼ਦੀਕੀ ਸੰਪਰਕ ਰਾਹੀਂ ਵੀ ਫੈਲ ਸਕਦਾ ਹੈ ਜਿਸ ਨੂੰ ਹੈਪੇਟਾਈਟਿਸ ਏ ਪਹਿਲਾਂ ਹੀ ਹੈ। ਜ਼ਿਆਦਾਤਰ ਲੋਕ ਜਿਨ੍ਹਾਂ ਨੂੰ ਹੈਪੇਟਾਈਟਿਸ ਏ ਹੁੰਦਾ ਹੈ, ਉਹ ਆਪਣੇ ਆਪ ਇਸ ਤੋਂ ਠੀਕ ਹੋ ਜਾਂਦੇ ਹਨ। ਜਦੋਂ ਅਜਿਹਾ ਹੁੰਦਾ ਹੈ, ਤਾਂ ਉਹ ਵਾਇਰਸ ਤੋਂ ਪ੍ਰਤੀਰੋਧਕ ਹੁੰਦੇ ਹਨ ਅਤੇ ਦੁਬਾਰਾ ਹੈਪੇਟਾਈਟਿਸ ਏ ਸੰਕ੍ਰਮਿਤ ਨਹੀਂ ਹੁੰਦੇ ।
ਹੈਪੇਟਾਈਟਿਸ ਬੀ ਖੂਨ, ਵੀਰਜ ਜਾਂ ਯੋਨੀ ਦ੍ਰਵ ਰਾਹੀਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਜਾ ਸਕਦਾ ਹੈ। ਹੈਪੇਟਾਈਟਿਸ ਬੀ ਬੱਚੇ ਦੇ ਜਨਮ ਦੌਰਾਨ ਬੱਚੇ ਨੂੰ ਵੀ ਹੋ ਸਕਦਾ ਹੈ। ਜ਼ਿਆਦਾਤਰ ਲੋਕ ਜਿਨ੍ਹਾਂ ਨੂੰ ਹੈਪੇਟਾਈਟਿਸ ਬੀ ਹੁੰਦਾ ਹੈ, ਉਹ ਆਪਣੇ ਆਪ ਠੀਕ ਹੋ ਜਾਂਦੇ ਹਨ; ਇਸ ਤੋਂ ਬਾਅਦ, ਉਹ ਦੁਬਾਰਾ ਹੈਪੇਟਾਈਟਿਸ ਬੀ ਤੋਂ ਸੰਕ੍ਰਮਿਤ ਨਹੀਂ ਹੁੰਦੇ। ਪਰ, ਹੈਪੇਟਾਈਟਿਸ ਬੀ ਵਾਲੇ ਕੁਝ ਲੋਕਾਂ ਨੂੰ ਹੈਪੇਟਾਈਟਿਸ ਬੀ ਦੀ ਗੰਭੀਰ ਲਾਗ ਬਣ ਜਾਂਦੀ ਹੈ। ਇਹ ਉਹਨਾਂ ਲੋਕਾਂ ਵਿੱਚ ਵਧੇਰੇ ਆਮ ਹੈ, ਜਿਨਾ ਨੂੰ ਜਵਾਨੀ ਵਿੱਚ ਹੈਪੇਟਾਈਟਿਸ ਬੀ ਦਾ ਸੰਕਰਮਣ ਹੁੰਦਾ ਹੈ। ਲੰਬੇ ਸਮੇਂ ਤੋਂ ਲੱਗਾ ਹੈਪੇਟਾਈਟਿਸ ਬੀ ਦਾ ਸੰਕ੍ਰਮਣ ਜਿਗਰ ਦੀਆਂ ਸਮੱਸਿਆਵਾਂ ਨੂੰ ਬਣਾ ਸਕਦਾ ਹੈ। ਹੈਪੇਟਾਈਟਿਸ ਬੀ ਦਾ ਕੋਈ ਇਲਾਜ ਨਹੀਂ ਹੈ।
ਹੈਪੇਟਾਈਟਿਸ ਏ ਅਤੇ ਹੈਪੇਟਾਈਟਿਸ ਬੀ ਦੋਵਾਂ ਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਟੀਕਾਕਰਣ ਹੈ।