This website provides basic up-to-date information on HIV in languages commonly spoken in Canada.
HIV is a virus that, if left untreated, attacks the immune system and can lead to life-threatening infections and cancers. When treated effectively, a person with HIV can live a long and healthy life and can’t pass it on to their partners. This is why it’s important for you to learn about HIV.
Knowing about HIV transmission, prevention, testing, and treatment can help individuals protect themselves and their loved ones.
This helps make our communities healthier for everyone.
ਐਚ ਆਈ ਵੀ ਬਾਰੇ ਆਮ ਸਵਾਲਾਂ ਦੇ ਜਵਾਬ ਪੜ੍ਹੋ -
ਐੱਚ ਆਈ ਵੀ ਦਾ ਅਰਥ ਹਿਊਮਨ ਇਮਯੂਨੋਡਫੀਸ਼ੈਂਸੀ ਵਾਇਰਸ ਹੈ । ਐੱਚ ਆਈ ਵੀ ਇੱਕ ਵਾਇਰਸ ਹੈ ਜੋ ਇਮਿਊਨ ਸਿਸਟਮ (ਰੋਗ-ਰੋਧਕ ਪ੍ਰਣਾਲੀ) 'ਤੇ ਹਮਲਾ ਕਰਦਾ ਹੈ, ਜੋ ਕਿ ਬਿਮਾਰੀ ਅਤੇ ਲਾਗ (ਇਨਫੈਕਸ਼ਨ) ਦੇ ਵਿਰੁੱਧ ਸਰੀਰ ਦੀ ਅੰਦਰੂਨੀ ਰੱਖਿਆ ਹੈ । ਚੰਗੀ ਸਿਹਤ ਲਈ ਇਮਿਊਨ ਸਿਸਟਮ ਜ਼ਰੂਰੀ ਹੈ ।
ਜੇ ਇਲਾਜ ਨਾ ਕੀਤਾ ਜਾਵੇ, ਤਾਂ ਐੱਚ ਆਈ ਵੀ ਇਮਿਊਨ ਸਿਸਟਮ ਨੂੰ ਬਹੁਤ ਕਮਜ਼ੋਰ ਕਰ ਦਿੰਦਾ ਹੈ । ਜਦੋਂ ਅਜਿਹਾ ਹੁੰਦਾ ਹੈ, ਤਾਂ ਸਰੀਰ ਗੰਭੀਰ ਬਿਮਾਰੀਆਂ ਅਤੇ ਲਾਗਾਂ (ਇਨਫੈਕਸ਼ਨ) ਦਾ ਸ਼ਿਕਾਰ ਹੋ ਜਾਂਦਾ ਹੈ । ਇਸ ਨੂੰ ਏਡਜ਼ (ਐਕਵਾਇਰਡ ਇਮਿਊਨ ਡੈਫੀਸ਼ੈਂਸੀ ਸਿੰਡਰੋਮ) ਕਿਹਾ ਜਾਂਦਾ ਹੈ।
ਹੁਣ ਪ੍ਰਭਾਵਸ਼ਾਲੀ ਇਲਾਜ ਹੈ ਜੋ ਐੱਚ ਆਈ ਵੀ ਸੰਕ੍ਰਮਿਤ ਲੋਕਾਂ ਨੂੰ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਜਿਉਣ ਦੇਂਦਾ ਹੈ ।
ਐੱਚ ਆਈ ਵੀ ਉਦੋਂ ਫੈਲਦਾ ਹੈ ਜਦੋਂ ਐੱਚ ਆਈ ਵੀ ਸੰਕ੍ਰਮਿਤ ਵਿਅਕਤੀ ਦਾ ਦ੍ਰਵ ਐੱਚ ਆਈ ਵੀ ਅਸੰਕ੍ਰਮਿਤ ਵਿਅਕਤੀ ਦੇ ਸਰੀਰ ਵਿੱਚ ਜਾਂਦਾ ਹੈ। ਐੱਚ ਆਈ ਵੀ ਖੂਨ, ਵੀਰਜ, ਯੋਨੀ ਦ੍ਰਵ, ਗੁਦਾ ਦ੍ਰਵ ਅਤੇ ਐੱਚ ਆਈ ਵੀ ਦੀ ਲਾਗ (ਇਨਫੈਕਸ਼ਨ) ਵਾਲੇ ਵਿਅਕਤੀ ਦੀ ਛਾਤੀ ਦੇ ਦੁੱਧ ਦੁਆਰਾ ਹੋ ਸਕਦਾ ਹੈ ।
ਐੱਚ ਆਈ ਵੀ ਮੁੱਖ ਤੌਰ 'ਤੇ ਸੈਕਸ ਰਾਹੀਂ ਫੈਲਦਾ ਹੈ ਅਤੇ ਨਸ਼ੀਲੇ ਟੀਕੇ ਲਗਾਉਂਣ ਦੇ ਉਪਕਰਣਾ ਨੂੰ ਸਾਂਝਾ ਕਰਨ ਰਾਹੀਂ ਹੁੰਦਾ ਹੈ । ਹਾਲਾਂਕਿ, ਅਸੀਂ ਹੁਣ ਜਾਣਦੇ ਹਾਂ ਕਿ ਐੱਚ ਆਈ ਵੀ ਸੰਕ੍ਰਮਿਤ ਵਿਅਕਤੀ, ਜੋ ਅਸਰਦਾਰ ਇਲਾਜ ਲੈ ਰਿਹਾ ਹੈ, ਆਪਣੇ ਜਿਨਸੀ ਸਾਥੀ ਨੂੰ ਐੱਚ ਆਈ ਵੀ ਨਹੀਂ ਦੇ ਸਕਦਾ ।
ਐੱਚ ਆਈ ਵੀ ਇਸ ਤਰ੍ਹਾਂ ਵੀ ਹੋ (ਫੈਲ) ਸਕਦਾ ਹੈ:
ਐੱਚ ਆਈ ਵੀ ਕਦੇ ਵੀ ਜੱਫੀ ਪਾਉਣ, ਚੁੰਮਣ ਜਾਂ ਹੱਥ ਮਿਲਾਉਣ ਨਾਲ, ਜਾਂ ਟਾਇਲਟ ਸੀਟਾਂ, ਦਰਵਾਜ਼ੇ ਜਾਂ ਬਰਤਨ ਵਰਗੀਆਂ ਚੀਜ਼ਾਂ ਰਾਹੀਂ ਨਹੀਂ ਹੁੰਦਾ ।
ਐੱਚ ਆਈ ਵੀ ਦੀ ਕੋਈ ਵੈਕਸੀਨ ਨਹੀਂ ਹੈ, ਇਸ ਲਈ ਇਹ ਮਹੱਤਵਪੂਰਣ ਹੈ ਕਿ ਤੁਸੀਂ ਐੱਚ ਆਈ ਵੀ ਹੋਣ ਤੋਂ ਬਚਣ ਲਈ ਜੋ ਕਰ ਸਕਦੇ ਹੋ, ਕਰੋ ।
ਐਚ ਆਈ ਵੀ ਨੂੰ ਰੋਕਣ ਦੇ ਕਈ ਤਰੀਕੇ ਹਨ:
ਵਿਅਕਤੀ ਨਿਰੰਤਰ ਲੈ ਸਕਦਾ ਹੈ ।
ਬਹੁਤੇ ਲੋਕ ਜਿਨ੍ਹਾਂ ਨੂੰ ਐੱਚ ਆਈ ਵੀ ਹੈ, ਉਨ੍ਹਾਂ ਵਿੱਚ ਸਾਲਾਂ ਤੱਕ ਕੋਈ ਲੱਛਣ ਨਹੀਂ ਹੁੰਦੇ, ਭਾਵੇਂ ਵਾਇਰਸ ਸਰਗਰਮ ਹੋਵੇ ਅਤੇ ਉਨ੍ਹਾਂ ਦੇ ਇਮਿਊਨ ਸਿਸਟਮ ਨੂੰ ਨੁਕਸਾਨ ਪਹੁੰਚਾ ਰਿਹਾ ਹੋਵੇ । ਤੁਹਾਨੂੰ ਐੱਚ ਆਈ ਵੀ ਹੋਵੇ ਹੈ ਅਤੇ ਤੁਹਾਨੂੰ ਇਸਦਾ ਪਤਾ ਨਾ ਹੋਵੇ ।
ਤੁਹਾਨੂੰ ਐੱਚ ਆਈ ਵੀ ਹੈ ਜਾਂ ਨਹੀਂ ਇਹ ਜਾਣਨ ਦਾ ਇੱਕੋ ਇੱਕ ਤਰੀਕਾ ਹੈ, ਟੈਸਟ ਕਰਵਾਉਣਾ ।
ਐੱਚ ਆਈ ਵੀ ਟੈਸੱਟ ਲਈ ਕਿਸੇ ਸਿਹਤ ਸੰਭਾਲ ਪ੍ਰਦਾਤਾ ਨੂੰ ਪੁੱਛੋ । ਤੁਸੀਂ ਉਸੇ ਸਮੇਂ ਹੋਰ ਲਾਗਾਂ (ਇਨਫੈਕਸ਼ਨਸ) ਲਈ ਵੀ ਟੈਸੱਟ ਕਰਵਾ ਸਕਦੇ ਹੋ, ਜਿਵੇਂ ਕਿ ਗੋਨੋਰੀਆ, ਕਲੈਮੀਡੀਆ ਹੈਪੇਟਾਈਟਸ ਬੀ, ਹੈਪੇਟਾਈਟਸ ਸੀ, ਅਤੇ ਸਿਫਿਲਿਸ ।
ਐੱਚ ਆਈ ਵੀ ਠੀਕ ਨਹੀਂ ਹੁੰਦਾ, ਪਰ ਸਹੀ ਇਲਾਜ ਅਤੇ ਦੇਖਭਾਲ ਨਾਲ, ਐੱਚ ਆਈ ਵੀ ਵਾਲੇ ਲੋਕ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਜੀਂਉ ਸਕਦੇ ਹਨ।
ਐੱਚ ਆਈ ਵੀ ਦੇ ਇਲਾਜ ਵਿੱਚ ਬਹੁਤ ਸੁਧਾਰ ਹੋਇਆ ਹੈ । ਇਲਾਜ ਥੋੜ੍ਹੇ ਜਿਹੇ ਮਾੜੇ ਪ੍ਰਭਾਵਾਂ ਨਾਲ ਵੀ, ਬਹੁਤ ਪ੍ਰਭਾਵਸ਼ਾਲੀ ਹੈ ।
ਜੇਕਰ ਤੁਹਾਨੂੰ ਹੈ ਐੱਚ ਆਈ ਵੀ ਹੈ, ਤਾਂ ਆਪਣੇ ਇਲਾਜ ਦੇ ਵਿਕਲਪਾਂ ਬਾਰੇ ਕਿਸੇ ਸਿਹਤ ਸੰਭਾਲ ਪ੍ਰਦਾਤਾ ਨਾਲ ਗੱਲ ਕਰੋ । ਇਲਾਜ ਜਿੰਨਾ ਪਹਿਲਾਂ ਸ਼ੁਰੂ ਕੀਤਾ ਜਾਂਦਾ ਹੈ, ਤੁਹਾਡੀ ਸਿਹਤ ਲਈ ਇਹ ਉੱਨਾ ਹੀ ਬਿਹਤਰ ਹੁੰਦਾ ਹੈ ।
ਐੱਚ ਆਈ ਵੀ ਵਾਇਰਸ ਹੈ ਜੋ ਇਮਿਊਨ ਸਿਸਟਮ (ਰੋਗ-ਰੋਧਕ ਪ੍ਰਣਾਲੀ) 'ਤੇ ਹਮਲਾ ਕਰਦਾ ਹੈ ਜਦੋਂ ਇਮਿਊਨ ਸਿਸਟਮ (ਰੋਗ-ਰੋਧਕ ਪ੍ਰਣਾਲੀ) ਬੁਰੀ ਤਰ੍ਹਾਂ ਕਮਜ਼ੋਰ ਹੋ ਜਾਂਦਾ ਹੈ ਅਤੇ ਸਰੀਰ ਗੰਭੀਰ ਬੀਮਾਰੀਆਂ ਅਤੇ ਲਾਗਾਂ ਦਾ ਸ਼ਿਕਾਰ ਹੋ ਜਾਂਦਾ ਹੈ, ਤਾਂ ਇਸ ਨੂੰ ਏਡਜ਼ ਕਿਹਾ ਜਾਂਦਾ ਹੈ । ਇਹ ਐੱਚ ਆਈ ਵੀ ਦੀ ਲਾਗ ਦਾ ਉੱਨਤ ਪੜਾਅ ਹੈ । ਹਾਲਾਂਕਿ, ਸਹੀ ਇਲਾਜ ਨਾਲ, ਐੱਚ ਆਈ ਵੀ ਵਾਲੇ ਬਹੁਤੇ ਲੋਕ ਏਡਜ਼ ਤੋਂ ਬਿਨਾਂ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਜੀਂਉ ਸਕਦੇ ਹਨ ।
ਐੱਚ ਆਈ ਵੀ ਦੀ ਜਾਂਚ ਜਾਂ ਇਲਾਜ ਪ੍ਰਾਪਤ ਕਰਨ ਬਾਰੇ ਕਿਸੇ ਸਿਹਤ ਸੰਭਾਲ ਪ੍ਰਦਾਤਾ ਨਾਲ ਗੱਲ ਕਰੋ ।
https://whereto.catie.ca 'ਤੇ ਆਪਣੇ ਖੇਤਰ ਵਿੱਚ ਐੱਚ ਆਈ ਵੀ ਲਈ ਸੇਵਾਵਾਂ ਲੱਭੋ ।