ਹੈਪੇਟਾਈਟਿਸ ਸੀ

ਹੈਪੇਟਾਈਟਿਸ ਸੀ ਇੱਕ ਜਿਗਰ ਦੀ ਲਾਗ ਹੈ, ਜਿਸਦਾ ਜੇਕਰ ਇਲਾਜ ਨਾ ਕੀਤਾ ਜਾਵੇ, ਤਾਂ ਗੰਭੀਰ ਸਿਹਤ ਸਮੱਸਿਆਵਾਂ ਜਿਵੇਂ ਕਿ ਜਿਗਰ ਦਾ ਕੰਮ ਕਰਨੋ ਰੁਕਣਾ, ਜਿਗਰ ਦਾ ਕੈਂਸਰ ਅਤੇ ਜਲਦੀ ਮੌਤ ਹੋ ਸਕਦੀ ਹੈ। ਇਲਾਜ ਕੀਤੇ ਜਾਂਣ ਤੇ ਇਸਨੂੰ ਠੀਕ ਕੀਤਾ ਜਾ ਸਕਦਾ ਹੈ।
ਹੈਪੇਟਾਈਟਸ ਸੀ ਬਾਰੇ ਹੋਰ ਜਾਣੋ

ਐਚ ਆਈ ਵੀ

ਐੱਚ-ਆਈ-ਵੀ ਇੱਕ ਵਾਇਰਸ (ਵਿਸ਼ਾਣੂ) ਹੈ, ਜਿਸਦਾ ਇਲਾਜ ਨਾ ਕੀਤੇ ਜਾਣ 'ਤੇ ਉਹ ਇਮਿਊਨ ਸਿਸਟਮ (ਪ੍ਰਤੀਰੋਧਕ) 'ਤੇ ਹਮਲਾ ਕਰਦਾ ਹੈ ਅਤੇ ਜਾਨਲੇਵਾ ਲਾਗਾਂ ਅਤੇ ਕੈਂਸਰ ਦਾ ਕਾਰਣ ਬਣ ਸਕਦਾ ਹੈ। ਜਦੋਂ ਪ੍ਰਭਾਵੀ ਢੰਗ ਨਾਲ ਇਲਾਜ ਕੀਤਾ ਜਾਂਦਾ ਹੈ, ਤਾਂ ਐੱਚ-ਆਈ-ਵੀ ਵਾਲਾ ਵਿਅਕਤੀ ਲੰਮਾ ਅਤੇ ਸਿਹਤਮੰਦ ਜੀਵਨ ਜੀ ਸਕਦਾ ਹੈ ਅਤੇ ਆਪਣੇ ਸਾਥੀਆਂ ਨੂੰ ਸੰਕ੍ਰਮਿਤ ਨਹੀਂ ਕਰ ਸਕਦਾ।
ਐੱਚ-ਆਈ-ਵੀ ਬਾਰੇ ਹੋਰ ਜਾਣੋ

ਸਿਫਿਲਿਸ

ਸਿਫਿਲਿਸ ਇੱਕ ਜਿਨਸੀ ਤੌਰ 'ਤੇ ਸੰਕ੍ਰਮਿਤ ਲਾਗ ਹੈ । ਇਲਾਜ ਨਾ ਕੀਤੇ ਜਾਣ 'ਤੇ, ਸਿਫਿਲਿਸ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਣ ਬਣ ਸਕਦਾ ਹੈ ਅਤੇ ਸੰਭਾਵੀ ਤੌਰ 'ਤੇ ਜਾਨਲੇਵਾ ਬਣ ਸਕਦਾ ਹੈ। ਛੇਤੀ ਪਤਾ ਲਗੱਣ 'ਤੇ ਇਸਦਾ ਇਲਾਜ ਆਸਾਨੀ ਨਾਲ ਕੀਤਾ ਜਾਂਦਾ ਹੈ।
ਸਿਫਿਲਿਸ ਬਾਰੇ ਹੋਰ ਜਾਣੋ

ਧੰਨਵਾਦ

ਇਸ ਵੈੱਬਸਾਈਟ ਦੇ ਪਿੱਛੇ ਫਰੰਟਲਾਈਨ ਸੇਹਿਤ-ਸੰਭਾਲ ਪ੍ਰਦਾਤਾਵਾਂ, ਸਭਿਆਚਾਰਿਕ ਫੈਸੀਲੀਟੇਟਰਾਂ, ਸਿਹਤ ਜਾਣਕਾਰੀ ਮਾਹਰਾਂ, ਅਨੁਵਾਦਕਾਂ ਅਤੇ ਸਮੀਖਿਅਕਾਂ ਬਾਰੇ ਹੋਰ ਜਾਣੋ।
ਸਾਡੇ ਯੋਗਦਾਨੀਆਂ ਨੂੰ ਮਿਲੋ

ਆਪਣੇ ਖੇਤਰ ਵਿੱਚ ਰੋਕਥਾਮ, ਜਾਂਚ, ਇਲਾਜ ਅਤੇ ਸਹਾਇਤਾ ਸੇਵਾਵਾਂ ਲੱਭੋ

whereto.catie.ca
crossmenuchevron-down
This site is registered on wpml.org as a development site. Switch to a production site key to remove this banner.