ਸਿਫਿਲਿਸ

ਸਿਫਿਲਿਸ

Information for Immigrants and Newcomers

This website provides basic up-to-date information on syphilis in languages commonly spoken in Canada.

 

Syphilis is a sexually transmitted infection. When left untreated, syphilis can lead to serious health problems and potentially become life-threatening. It is easily treated when diagnosed promptly. This is why it’s important for you to learn about syphilis.

 

Knowing about syphilis transmission, prevention, testing, and treatment can help individuals protect themselves and their loved ones.

 

This helps make our communities healthier for everyone.

ਸਿਫਿਲਿਸ

ਸੁਣੋ
  • ਵਿਸ਼ਾ ਪਰਿਚੈ

    • ਸਿਫਿਲਿਸ ਇੱਕ ਜਿਨਸੀ ਤੌਰ 'ਤੇ ਸੰਚਾਰਿਤ ਲਾਗ (ਸੈਕਸਉਲੀ ਟ੍ਰਾਂਸਮਿਟਿਡ ਇਨਫੈਕਸ਼ਨ) ਹੈ। ਇਲਾਜ ਨਾ ਕੀਤੇ ਜਾਣ ਤੇ ਸਿਫਿਲਿਸ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ । ਚੰਗੀ ਖ਼ਬਰ ਇਹ ਹੈ ਕਿ ਸਿਫਿਲਿਸ ਨੂੰ ਐਂਟੀਬਾਇਓਟਿਕਸ ਨਾਲ ਠੀਕ ਕੀਤਾ ਜਾ ਸਕਦਾ ਹੈ।
    • ਸਿਫਿਲਿਸ ਆਮ ਤੌਰ 'ਤੇ ਮੌਖਿਕ, ਯੋਨੀ ਅਤੇ ਗੁਦਾ ਸੈਕਸ ਸਮੇਤ ਜਿਨਸੀ ਸੰਪਰਕ ਦੌਰਾਨ ਲਗਦਾ ਹੈ ।
    • ਗਰਭ ਅਵਸਥਾ ਜਾਂ ਜਣੇਪੇ ਦੌਰਾਨ ਸਿਫਿਲਿਸ ਗਰਭ-ਧਾਰਿਤ ਤੋਂ ਬੱਚੇ ਨੂੰ ਵੀ ਹੋ ਸਕਦਾ ਹੈ।
    • ਸਿਫਿਲਿਸ ਹੋਣ ਅਤੇ ਇਸਦੇ ਸੰਕ੍ਰਮਣ ਰੋਕਣ ਦੇ ਕਈ ਤਰੀਕੇ ਹਨ।
    • ਟੈਸਟ ਕਰਵਾਉਣਾ ਇਹ ਜਾਣਨ ਦਾ ਇੱਕੋ ਇੱਕ ਤਰੀਕਾ ਹੈ ਕਿ ਤੁਹਾਨੂੰ ਸਿਫਿਲਿਸ ਹੈ ਜਾਂ ਨਹੀਂ ।

    ਸਿਫਿਲਿਸ ਬਾਰੇ ਆਮ ਸਵਾਲਾਂ ਦੇ ਜਵਾਬਾਂ ਲਈ ਪੜ੍ਹੋ।

  • ਸਿਫਿਲਿਸ ਕੀ ਹੈ?

    ਸਿਫਿਲਿਸ ਇੱਕ ਐਸ-ਟੀ-ਆਈ ਹੈ ਜੋ ਇੱਕ ਕਿਸਮ ਦੇ ਵਿਸ਼ਾਣੂ (ਬੈਕਟੀਰੀਆ) ਕਾਰਣ ਹੁੰਦਾ ਹੈ। ਸਿਫਿਲਿਸ ਵਾਲੇ ਬਹੁਤ ਲੋਕਾਂ ਨੂੰ ਕੋਈ ਲੱਛਣ ਨਜ਼ਰ ਨਹੀਂ ਆਉਂਦੇ। ਕਿਸੇ ਵਿਅਕਤੀ ਨੂੰ ਸਿਫਿਲਿਸ ਹੋਣ ਤੋਂ ਤੁਰੰਤ ਬਾਅਦ, ਪਹਿਲੇ ਸੰਪਰਕ (ਐਕਸਪੋਜਰ) ਵਾਲੀ ਥਾਂ (ਲਿੰਗ, ਯੋਨੀ, ਗੁਦਾ ਜਾਂ ਮੂੰਹ) ਉੱਤੇ, ਇੱਕ ਛੋਟੀ, ਦਰਦ ਰਹਿਤ ਫਿਨਸੀ ਦਿਖਾਈ ਦੇ ਸਕਦੀ ਹੈ । ਜੇਕਰ ਲਾਗ ਦਾ ਇਲਾਜ ਨਾ ਕੀਤਾ ਜਾਵੇ, ਤਾਂ ਹੋਰ ਲੱਛਣ ਹੋ ਸਕਦੇ ਹਨ ਜਿਵੇਂ ਕਿ ਧੱਫੜ, ਸਿਰ ਦਰਦ ਅਤੇ ਵਾਲ ਝੜਨੇ ਪਰ ਇਹ ਆਮ ਤੌਰ 'ਤੇ ਪਹਿਲੇ ਕੁਝ ਮਹੀਨਿਆਂ ਵਿੱਚ ਅਲੋਪ ਹੋ ਜਾਂਦੇ ਹਨ ।

     

    ਮਹੱਤਵਪੂਰਨ ਤੌਰ 'ਤੇ, ਇਲਾਜ ਨਾ ਕੀਤਾ ਗਿਆ ਸਿਫਿਲਿਸ ਸਰੀਰ ਵਿੱਚ ਰਹਿੰਦਾ ਹੈ ਅਤੇ ਅੰਤ ਵਿੱਚ ਨਾੜੀ ਪ੍ਰਣਾਲੀ ਅਤੇ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜਿਸ ਨਾਲ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਸੰਭਾਵੀ ਤੌਰ 'ਤੇ ਇਹ ਜਾਨ ਲੇਵਾ ਬਣ ਸਕਦਾ ਹੈ।

     

    ਸਿਫਿਲਿਸ ਨੂੰ ਐਂਟੀਬਾਇਓਟਿਕਸ ਨਾਲ ਠੀਕ ਕੀਤਾ ਜਾ ਸਕਦਾ ਹੈ। ਇਹ ਹੋਰ ਨੁਕਸਾਨ ਨੂੰ ਰੋਕਦਾ ਹੈ ਅਤੇ ਸਿਫਿਲਿਸ ਨੂੰ ਦੂਜਿਆਂ ਵਿਚ ਜਾਣ ਤੋਂ ਰੋਕਦਾ ਹੈ।

  • ਸਿਫਿਲਿਸ ਕਿਵੇਂ ਹੁੰਦਾ ਹੈ ਅਤੇ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?

    ਸਿਫਿਲਿਸ ਆਮ ਤੌਰ 'ਤੇ ਜਿਨਸੀ ਸੰਪਰਕ ਦੌਰਾਨ ਫੈਲਦਾ ਹੈ, ਜਿਸ ਵਿੱਚ ਯੋਨੀ, ਅਗੋਂ, ਗੁਦਾ ਅਤੇ ਮੌਖਿਕ ਸੈਕਸ ਸ਼ਾਮਿਲ ਹਨ।

     

    ਗਰਭ ਅਵਸਥਾ ਜਾਂ ਜਣੇਪੇ ਦੌਰਾਨ ਸਿਫਿਲਿਸ ਗਰਭ-ਧਾਰਿਤ ਤੋਂ ਬੱਚੇ ਵਿਚ ਆਸਾਨੀ ਨਾਲ ਜਾਂਦਾ ਹੈ।

     

    ਸਿਫਿਲਿਸ ਹੋ ਸਕਦਾ ਹੈ:

    • ਨਸ਼ੀਲੇ ਪਦਾਰਥਾਂ ਦੇ ਟੀਕੇ ਲਗਾਉਣ ਲਈ ਵਰਤੇ ਜਾਂਣ ਵਾਲੇ ਉਪਕਰਣਾ ਨੂੰ ਸਾਂਝਾ ਕਰਦੇ ਸਮੇਂ, ਹਾਲਾਂਕਿ ਇਹ ਬਹੁਤ ਘੱਟ ਹੁੰਦਾ ਹੈ ।
    •  ਦਾਨ ਕੀਤੇ ਖੂਨ ਜਾਂ ਉਤਕ (ਟਿਸ਼ੁ) ਦੁਆਰਾ- ਉਹਨਾਂ ਦੇਸ਼ਾਂ ਵਿੱਚ ਜਿੱਥੇ ਖੂਨ ਦੀ ਸਪਲਾਈ ਦੀ ਸਿਫਿਲਿਸ ਲਈ ਚੰਗੀ ਤਰ੍ਹਾਂ ਜਾਂਚ ਨਹੀਂ ਕੀਤੀ ਜਾਂਦੀ ਹੈ (ਕੈਨੇਡਾ ਨੇ 1949 ਵਿੱਚ ਦਾਨ ਕੀਤੇ ਖੂਨ, ਉਤਕ, ਅਤੇ ਅੰਗ ਦਾਨ ਦੌਰਾਨ ਸਿਫਿਲਿਸ ਦੀ ਜਾਂਚ ਸ਼ੁਰੂ ਕੀਤੀ)

    ਸਿਫਿਲਿਸ ਲਈ ਕੋਈ ਵੈਕਸੀਨ ਨਹੀਂ ਹੈ ਇਸ ਲਈ ਇਹ ਮਹੱਤਵਪੂਰਣ ਹੈ ਕਿ ਤੁਸੀਂ ਸਿਫਿਲਿਸ ਨੂੰ ਰੋਕਣ ਲਈ ਜੋ ਕਰ ਸਕਦੇ ਹੋ ਕਰੋ ।

     

    ਸਿਫਿਲਿਸ ਨੂੰ ਰੋਕਣ ਦੇ ਕਈਂ ਤਰੀਕੇ ਹਨ:

    • ਹਰ ਵਾਰ ਜਦੋਂ ਤੁਸੀਂ ਸੈਕਸ ਕਰਦੇ ਹੋ ਤਾਂ ਕੰਡੋਮ ਦੀ ਸਹੀ ਵਰਤੋਂ ਕਰੋ।
    • ਡੌਕਸੀਸਾਈਕਲੀਨ ਲਵੋ - ਇੱਕ ਐਂਟੀਬਾਇਓਟਿਕ ਜੋ ਤੁਹਾਨੂੰ ਕਿਸੇ ਸਿਹਤ ਸੰਭਾਲ ਪ੍ਰਦਾਤਾ (ਕਈ ਵਾਰ ਡੌਕਸੀ-ਰੋਕਥਾਮ ਵਜੋਂ ਜਾਣਿਆ ਜਾਂਦਾ ਹੈ) ਤੋਂ ਲੈਣੀ ਪੈਂਦੀ ਹੈ।
    • ਜੇ ਤੁਸੀਂ ਸੋਚਦੇ ਹੋ ਕਿ ਤੁਸੀ ਸਿਫਿਲਿਸ ਦੇ ਸੰਪਰਕ ਵਿਚ ਆਏ ਸੀ, ਤਾਂ ਆਪਣੇ ਸੈਕਸ ਸਾਥੀ(ਆਂ) ਨੂੰ ਸਿਫਿਲਿਸ ਹੋਣ ਤੋਂ ਬਚਾਓਣ ਲਈ ਤੁਰੰਤ ਅਪਣੀ ਜਾਂਚ ਕਰਵਾਉ ਅਤੇ ਠੀਕ ਹੋਵੋ।
    • ਹਰ ਵਾਰ ਜਦੋਂ ਤੁਸੀਂ ਨਸ਼ੀਲੇ ਪਦਾਰਥਾਂ ਦਾ ਟੀਕਾ ਲਗਾਉਂਦੇ ਹੋ ਤਾਂ ਨਵੇਂ ਉਪਕਰਣਾਂ ਦੀ ਵਰਤੋਂ ਕਰਕੇ ਸਾਂਝਾ ਕਰਨ ਤੋਂ ਬਚੋ।
  • ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੈਨੂੰ ਸਿਫਿਲਿਸ ਹੈ?

    ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਸਿਫਿਲਿਸ ਹੁੰਦਾ ਹੈ, ਓਹਨਾਂ ਨੂੰ ਕੋਈ ਸਪੱਸ਼ਟ ਲੱਛਣ ਨਹੀਂ ਹੁੰਦੇ। ਤੁਹਾਨੂੰ ਸਿਫਿਲਿਸ ਹੋ ਸਕਦਾ ਹੈ ਅਤੇ ਇਹ ਪਤਾ ਨਹੀਂ ।

     

    ਟੈਸਟ ਕਰਵਾਉਣਾ ਇਹ ਜਾਣਨ ਦਾ ਇੱਕੋ ਇੱਕ ਤਰੀਕਾ ਹੈ ਕਿ ਤੁਹਾਨੂੰ ਸਿਫਿਲਿਸ ਹੈ ਜਾਂ ਨਹੀਂ ।

     

    ਸਿਫਿਲਿਸ ਟੈਸਟ ਲਈ ਕਿਸੇ ਸਿਹਤ ਸੰਭਾਲ ਪ੍ਰਦਾਤਾ ਨੂੰ ਪੁੱਛੋ। ਤੁਸੀਂ ਇੱਕੋ ਸਮੇਂ 'ਤੇ ਹੋਰ ਲਾਗਾਂ ਲਈ ਟੈਸਟ ਕਰਵਾਉਣ ਦੀ ਚਾਹਤ ਕਰ ਸਕਦੇ ਹੋ, ਜਿਵੇਂ ਕਿ ਐਚ ਆਈ ਵੀ, ਗੋਨੋਰੀਆ, ਕਲੈਮੀਡੀਆ, ਹੈਪੇਟਾਈਟਿਸ ਬੀ ਅਤੇ ਹੈਪੇਟਾਈਟਿਸ ਸੀ।

  • ਕੀ ਸਿਫਿਲਿਸ ਠੀਕ ਕੀਤਾ ਜਾ ਸਕਦਾ ਹੈ?

    ਸਿਫਿਲਿਸ ਦਾ ਇਲਾਜ ਹੋ ਸਕਦਾ ਹੈ! ਸਿਫਿਲਿਸ ਨੂੰ ਐਂਟੀਬਾਇਓਟਿਕਸ ਜਿਨਾ ਦੇ ਥੋਡੇ ਮਾੜੇ ਪ੍ਰਭਾਵ ਅਗਰ ਹੋਣ, ਨਾਲ ਠੀਕ ਕੀਤਾ ਜਾ ਸਕਦਾ ਹੈ।

     

    ਜੇ ਤੁਹਾਨੂੰ ਸਿਫਿਲਿਸ ਹੈ, ਤਾਂ ਆਪਣੇ ਇਲਾਜ ਦੇ ਵਿਕਲਪਾਂ ਬਾਰੇ ਕਿਸੇ ਸਿਹਤ ਸੰਭਾਲ ਪ੍ਰਦਾਤਾ ਨਾਲ ਗੱਲ ਕਰੋ। ਜਿੰਨੀ ਜਲਦੀ ਲਾਗ ਦਾ ਇਲਾਜ ਕਰਕੇ ਇਸਨੂੰ ਠੀਕ ਕੀਤਾ ਜਾਂਦਾ ਹੈ , ਇਹ ਤੁਹਾਡੀ ਸਿਹਤ ਲਈ ਉੱਨ੍ਹਾ ਹੀ ਬਿਹਤਰ ਹੁੰਦਾ ਹੈ।

  • ਕੀ ਮੈਨੂੰ ਦੁਬਾਰਾ ਸਿਫਿਲਿਸ ਹੋ ਸਕਦਾ ਹੈ?

    ਸਿਫਿਲਿਸ ਹੋਣ ਨਾਲ ਤੁਸੀਂ ਪ੍ਰਤੀਰੋਧਕ ਨਹੀਂ ਬਣਦੇ। ਜੇਕਰ ਤੁਸੀਂ ਦੁਬਾਰਾ ਇਸਦੇ ਸੰਪਰਕ ਵਿੱਚ ਆਉਂਦੇ ਹੋ ਤਾਂ ਤੁਹਾਨੂੰ ਦੁਬਾਰਾ ਸਿਫਿਲਿਸ ਹੋ ਸਕਦਾ ਹੈ।

     

    ਚੰਗੀ ਖ਼ਬਰ ਇਹ ਹੈ ਕਿ ਇਸਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਦੁਬਾਰਾ ਠੀਕ ਕੀਤਾ ਜਾ ਸਕਦਾ ਹੈ ।

  • ਕੀ ਮੈਨੂੰ ਦੁਬਾਰਾ ਸਿਫਿਲਿਸ ਹੋ ਸਕਦਾ ਹੈ?

    ਗਰਭ ਅਵਸਥਾ ਜਾਂ ਜਣੇਪੇ ਦੌਰਾਨ ਗਰਭ-ਧਾਰਿਤ ਤੋਂ ਸਿਫਿਲਿਸ ਆਸਾਨੀ ਨਾਲ ਉਨ੍ਹਾਂ ਦੇ ਬੱਚੇ ਨੂੰ ਜਾ ਸਕਦਾ ਹੈ। ਇਸ ਨੂੰ ਜਮਾਂਦਰੂ ਸਿਫਿਲਿਸ ਕਿਹਾ ਜਾਂਦਾ ਹੈ। ਜਮਾਂਦਰੂ ਸਿਫਿਲਿਸ ਦੇ ਨਤੀਜੇ ਵਜੋਂ ਗਰਭਪਾਤ, ਮਰੇ ਹੋਏ ਬਚੇ ਦੀ ਪੈਦਾਸ਼, ਜਾਂ ਨਵਜੰਮੇ ਬੱਚੇ ਦੀ ਮੌਤ ਹੋ ਸਕਦੀ ਹੈ। ਸਿਫਿਲਿਸ ਨਾਲ ਪੈਦਾ ਹੋਏ ਬੱਚੇ ਬਹੁਤ ਗੰਭੀਰ ਸਿਹਤ ਅਤੇ ਵਿਕਾਸ ਸੰਬੰਧੀ ਸਮੱਸਿਆਵਾਂ ਪੈਦਾ ਕਰ ਸਕਦੇ ਹਨ।

     

    ਜੇਕਰ ਤੁਸੀਂ ਗਰਭ-ਧਾਰਿਤ ਹੋ ਜਾਂ ਗਰਭ-ਧਾਰਣ ਹੋਣ ਬਾਰੇ ਸੋਚ ਰਹੇ ਹੋ, ਤਾਂ ਸਿਫਿਲਿਸ ਲਈ ਟੈਸਟ ਕਰਵਾਓ। ਜੇਕਰ ਤੁਹਾਨੂੰ ਸਿਫਿਲਿਸ ਦਾ ਲਗਾਤਾਰ ਖਤਰਾ ਹੈ, ਤਾਂ ਗਰਭ ਅਵਸਥਾ ਦੌਰਾਨ ਟੈਸਟ ਕਰਵਾਓ। ਜੇਕਰ ਤੁਹਾਡਾ ਟੈਸਟ ਸਕਾਰਾਤਮਕ (ਪੌਜੀਟਿਵ) ਹੈ, ਤਾਂ ਆਪਣੇ ਬੱਚੇ ਨੂੰ ਸਿਫਿਲਿਸ ਹੋਂਣ ਤੋਂ ਬਚਾਣ ਲਈ ਤੁਰੰਤ ਆਪਣਾ ਇਲਾਜ ਕਰਵਾਓ।

  • ਮੈਨੂੰ ਸਿਫਿਲਿਸ ਸੇਵਾਵਾਂ ਕਿੱਥੋਂ ਮਿਲ ਸਕਦੀਆਂ ਹਨ?

    • ਸਿਫਿਲਿਸ ਬਾਰੇ ਸਿਹਤ ਸੰਭਾਲ ਪ੍ਰਦਾਤਾ ਨਾਲ ਗੱਲ ਕਰੋ।
    • https://whereto.catie.ca ਤੇ ਆਪਣੇ ਖੇਤਰ ਵਿੱਚ ਸਿਫਿਲਿਸ ਸੇਵਾਵਾਂ ਨੂੰ ਲੱਭੋ ।

ਆਪਣੇ ਖੇਤਰ ਵਿੱਚ ਰੋਕਥਾਮ, ਜਾਂਚ, ਇਲਾਜ ਅਤੇ ਸਹਾਇਤਾ ਸੇਵਾਵਾਂ ਲੱਭੋ

whereto.catie.ca
crossmenuchevron-down
This site is registered on wpml.org as a development site. Switch to a production site key to remove this banner.