ਹੈਪੇਟਾਈਟਿਸ ਬੀ ਬਾਰੇ ਆਮ ਸਵਾਲਾਂ ਦੇ ਜਵਾਬਾਂ ਲਈ ਪੜ੍ਹੋ।
ਹੈਪੇਟਾਈਟਿਸ ਬੀ ਇੱਕ ਵਾਇਰਸ ਹੈ ਜੋ ਜਿਗਰ 'ਤੇ ਹਮਲਾ ਕਰਦਾ ਹੈ, ਇੱਕ ਅਜਿਹਾ ਅੰਗ ਜੋ ਸਰੀਰ ਲਈ ਬਹੁਤ ਸਾਰੇ ਮਹੱਤਵਪੂਰਨ ਕੰਮ ਕਰਦਾ ਹੈ। ਜਿਗਰ ਚੰਗੀ ਸਿਹਤ ਲਈ ਜ਼ਰੂਰੀ ਹੈ।
ਜ਼ਿਆਦਾਤਰ ਬਾਲਗ, ਜਿਨ੍ਹਾਂ ਨੂੰ ਹੈਪੇਟਾਈਟਿਸ ਬੀ ਹੁੰਦਾ ਹੈ, ਉਹ ਬਿਨਾਂ ਇਲਾਜ ਦੀ ਲੋੜ ਦੇ ਆਪਣੇ ਆਪ ਇਸ ਤੋਂ ਠੀਕ ਹੋ ਸਕਦੇ ਹਨ। ਛੋਟੇ ਬੱਚਿਆਂ ਅਤੇ ਵੱਡੇ ਬੱਚਿਆਂ ਦੇ ਆਪਣੇ ਆਪ ਠੀਕ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਇੱਕ ਵਾਰ ਜਦੋਂ ਕੋਈ ਹੈਪੇਟਾਈਟਿਸ ਬੀ ਤੋਂ ਠੀਕ ਹੋ ਜਾਂਦਾ ਹੈ, ਤਾਂ ਉਹ ਇਮਿਊਨ ਹੋ ਜਾਂਦਾ ਹੈ, ਭਾਵ ਉਹਨਾਂ ਨੂੰ ਇਹ ਦੁਬਾਰਾ ਕਦੇ ਨਹੀਂ ਹੋ ਸਕਦਾ।
ਜਿਹੜੇ ਲੋਕ ਠੀਕ ਨਹੀਂ ਹੁੰਦੇ, ਉਨ੍ਹਾਂ ਲਈ ਵਾਇਰਸ ਸਰੀਰ ਵਿੱਚ ਲੰਬੇ ਸਮੇਂ ਤੱਕ ਰਹਿੰਦਾ ਹੈ। ਇਹ ਸਮੇਂ ਦੇ ਨਾਲ ਜਿਗਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਜਿਗਰ ਫ਼ੇਲ੍ਹ ਹੋਣ, ਜਿਗਰ ਦਾ ਕੈਂਸਰ ਅਤੇ ਜਲਦੀ ਮੌਤ ਵਰਗੀਆਂ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਣ ਬਣ ਸਕਦਾ ਹੈ। ਚੰਗੀ ਖ਼ਬਰ ਇਹ ਹੈ ਕਿ ਸਹੀ ਦੇਖਭਾਲ ਨਾਲ, ਹੈਪੇਟਾਈਟਿਸ ਬੀ ਵਾਲੇ ਲੋਕ ਲੰਬੀ ਅਤੇ ਸੇਹਤਮੰਦ ਜ਼ਿੰਦਗੀ ਜੀਉ ਸਕਦੇ ਹਨ।
ਹੈਪੇਟਾਈਟਿਸ ਬੀ ਉਦੋਂ ਫੈਲਦਾ(ਪਾਰਿਤ) ਹੁੰਦਾ ਹੈ ਜਦੋਂ ਹੈਪੇਟਾਈਟਿਸ ਬੀ ਵਾਲੇ ਵਿਅਕਤੀ ਦੇ ਖੂਨ, ਵੀਰਜ ਜਾਂ ਯੋਨੀ ਵਰਗੇ ਸਰੀਰਕ ਤਰਲ ਪਦਾਰਥਾਂ ਰਾਹੀਂ ਇਹ ਵਾਇਰਸ ਕਿਸੇ ਹੋਰ ਵਿਅਕਤੀ ਦੇ ਸਰੀਰ ਵਿੱਚ ਦਾਖਲ ਹੁੰਦਾ ਹੈ।
ਉਨ੍ਹਾਂ ਦੇਸ਼ਾਂ ਵਿੱਚ ਜਿਥੇ ਹੈਪੇਟਾਈਟਿਸ ਬੀ ਆਮ ਹੈ, ਵਾਇਰਸ ਆਮ ਤੌਰ 'ਤੇ ਬੱਚੇ ਦੇ ਜਨਮ ਦੌਰਾਨ ਜਾਂ ਘਰ ਦੇ ਮੈਂਬਰਾਂ ਵਿਚਕਾਰ ਸਰੀਰ ਦੇ ਤਰਲ ਪਦਾਰਥਾਂ ਦੇ ਸਿੱਧੇ ਸੰਪਰਕ ਰਾਹੀਂ, ਜਿਸ ਵਿੱਚ ਵਾਇਰਸ ਹੁੰਦਾ ਹੈ (ਜਿਵੇਂ ਕਿ, ਰੇਜ਼ਰ, ਨਹੁੰ ਕਲੀਪਰ ਅਤੇ ਟੁੱਥਬ੍ਰਸ਼ ਵਰਗੀਆਂ ਨਿਜੀ ਦੇਖਭਾਲ ਦੀਆਂ ਚੀਜ਼ਾਂ ਸਾਂਝੀਆਂ ਕਰਨਾ)। ਇਹਨਾਂ ਦੇਸ਼ਾਂ ਵਿੱਚ, ਹੈਪੇਟਾਈਟਿਸ ਬੀ ਆਮ ਤੌਰ 'ਤੇ ਸਿਹਤ ਸੰਭਾਲ ਅਭਿਆਸ ਵਿੱਚ ਮਾੜੇ ਸੁਰੱਖਿਆ ਉਪਾਵਾਂ ਦੇ ਕਾਰਣ ਵੀ ਫੈਲਦਾ ਹੈ। ਇਹਨਾਂ ਵਿੱਚ ਸ਼ਾਮਲ ਹਨ:
ਹੈਪੇਟਾਈਟਿਸ ਬੀ ਨੂੰ ਰੋਕਣ ਦੇ ਕਈ ਤਰੀਕੇ ਹਨ:
ਜ਼ਿਆਦਾਤਰ ਲੋਕ ਜਿਨ੍ਹਾਂ ਨੂੰ ਹੈਪੇਟਾਈਟਿਸ ਬੀ ਹੁੰਦਾ ਹੈ, ਉਨ੍ਹਾਂ ਵਿੱਚ ਕਈ ਸਾਲਾਂ ਤੱਕ ਕੋਈ ਲੱਛਣ ਨਹੀਂ ਹੁੰਦੇ, ਭਾਵੇਂ ਵਾਇਰਸ ਸਰਗਰਮ ਹੈ ਅਤੇ ਉਨ੍ਹਾਂ ਦੇ ਜਿਗਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਤੁਹਾਨੂੰ ਹੈਪੇਟਾਈਟਿਸ ਬੀ ਹੋ ਸਕਦਾ ਹੈ ਅਤੇ ਤੁਹਾਨੂੰ ਇਸਦਾ ਪਤਾ ਵੀ ਨਾ ਹੋਵੇ । ਜਦੋਂ ਲੋਕ ਕੈਨੇਡਾ ਵਿੱਚ ਸਥਾਈ ਨਿਵਾਸ ਲਈ ਅਰਜ਼ੀ ਦਿੰਦੇ ਹਨ ਤਾਂ ਹੈਪੇਟਾਈਟਿਸ ਬੀ ਦੀ ਕੋਈ ਲਾਜ਼ਮੀ ਜਾਂਚ ਨਹੀਂ ਹੁੰਦਾ ।
ਤੁਹਾਨੂੰ ਹੈਪੇਟਾਈਟਿਸ ਬੀ ਹੈ ਜਾਂ ਨਹੀਂ, ਇਹ ਜਾਣਨ ਦਾ ਇੱਕੋ ਇੱਕ ਤਰੀਕਾ, ਟੈਸਟ ਕਰਵਾਉਣਾ ਹੈ ।
ਕਿਸੇ ਸਿਹਤ ਸੰਭਾਲ ਪ੍ਰਦਾਤਾ ਨੂੰ ਹੈਪੇਟਾਈਟਿਸ ਬੀ ਟੈਸਟ ਲਈ ਕਹੋ । ਤੁਸੀਂ ਉਸੇ ਸਮੇਂ ਹੋਰ ਲਾਗਾਂ, ਜਿਵੇਂ ਕਿ ਗੋਨੋਰੀਆ, ਕਲੈਮੀਡੀਆ, ਹੈਪੇਟਾਈਟਿਸ ਸੀ, ਐੱਚਆਈਵੀ ਅਤੇ ਸਿਫਿਲਿਸ ਲਈ ਵੀ ਟੈਸਟ ਕਰਵਾਉਣ ਦੀ ਮੰਗ ਕਰ ਸਕਦੇ ਹੋ ।
ਹੈਪੇਟਾਈਟਿਸ ਬੀ ਦਾ ਕੋਈ ਇਲਾਜ ਨਹੀਂ ਹੈ, ਪਰ ਜ਼ਿਆਦਾਤਰ ਬਾਲਗ ਜਿਨ੍ਹਾਂ ਨੂੰ ਇਹ ਹੁੰਦਾ ਹੈ, ਉਹ ਇਲਾਜ ਤੋਂ ਬਿਨਾਂ ਆਪਣੇ ਆਪ ਠੀਕ ਹੋ ਜਾਂਦੇ ਹਨ।
ਹਾਲਾਂਕਿ, ਕੁਝ ਲੋਕਾਂ ਨੂੰ - ਖਾਸ ਕਰਕੇ ਉਹ ਜੋ ਬਚਪਨ ਵਿੱਚ ਸੰਕਰਮਿਤ ਹੋਇ, ਦਾਇਮੀ (ਪੁਰਾਣੀ) ਹੈਪੇਟਾਈਟਿਸ ਬੀ ਹੋ ਜਾਂਦਾ ਹੈ।
ਜਿਨ੍ਹਾਂ ਲੋਕਾਂ ਨੂੰ ਦਾਇਮੀ (ਪੁਰਾਣੀ) ਲਾਗ ਹੁੰਦੀ ਹੈ, ਉਨ੍ਹਾਂ ਲਈ ਹੈਪੇਟਾਈਟਿਸ ਬੀ ਦਾ ਇਲਾਜ ਵਾਇਰਸ ਨੂੰ ਕਾਬੂ ਵਿੱਚ ਰੱਖਣ ਲਈ ਉਪਲੱਬਧ ਹੈ। ਸਹੀ ਡਾਕਟਰੀ ਦੇਖ-ਭਾਲ ਨਾਲ, ਹੈਪੇਟਾਈਟਿਸ ਬੀ ਵਾਲੇ ਲੋਕ ਲੰਬੀ ਅਤੇ ਸੇਹਤਮੰਦ ਜ਼ਿੰਦਗੀ ਜੀਉ ਸਕਦੇ ਹਨ।
ਜੇਕਰ ਤੁਹਾਨੂੰ ਹੈਪੇਟਾਈਟਿਸ ਬੀ ਹੈ, ਤਾਂ ਆਪਣੇ ਇਲਾਜ ਦੇ ਵਿਕਲਪਾਂ ਬਾਰੇ ਕਿਸੇ ਸਿਹਤ ਸੰਭਾਲ ਪ੍ਰਦਾਤਾ ਨਾਲ ਗੱਲ ਕਰੋ।
ਹੈਪੇਟਾਈਟਿਸ ਬੀ ਬੱਚੇ ਦੇ ਜਨਮ ਦੌਰਾਨ ਜਾਂ ਬਚਪਨ ਦੌਰਾਨ ਮਾਪਿਆਂ ਤੋਂ ਉਨ੍ਹਾਂ ਦੇ ਬੱਚੇ ਨੂੰ ਪਾਰਿਤ ਹੋ ਸਕਦਾ ਹੈ। ਛੋਟੇ ਬੱਚਿਆਂ ਅਤੇ ਵੱਡੇ ਬੱਚਿਆਂ ਵਿੱਚ ਹੈਪੇਟਾਈਟਿਸ ਬੀ ਦੀ ਦਾਇਮੀ (ਪੁਰਾਣੀ) ਲਾਗ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਜਿਗਰ ਸਬੰਧਿਤ ਗੰਭੀਰ ਸਮੱਸਿਆਵਾਂ ਅਤੇ ਮੌਤ ਹੋ ਸਕਦੀ ਹੈ । ਗਰਭ ਅਵਸਥਾ ਦੌਰਾਨ ਇਲਾਜ ਕਰਨਾ ਅਤੇ ਇਹ ਯਕੀਨੀ ਬਣਾਉਣਾ ਕਿ ਬੱਚੇ ਨੂੰ ਸਹੀ ਡਾਕਟਰੀ ਦੇਖ ਭਾਲ ਮਿਲੇ, ਜਿਸ ਵਿੱਚ ਜਨਮ ਸਮੇਂ ਟੀਕਾ ਵੀ ਸ਼ਾਮਲ ਹੈ, ਹੈਪੇਟਾਈਟਿਸ ਬੀ ਸੰਕ੍ਰਮਣ ਦੇ ਜੋਖਮ ਨੂੰ ਬਹੁਤ ਹੱਦ ਤੱਕ ਘਟਾ ਸਕਦਾ ਹੈ। ਜੇਕਰ ਬੱਚੇ ਨੂੰ ਟੀਕਾ ਲੱਗਾਇਆ ਗਿਆ ਹੈ ਅਤੇ ਉਸਦੀ ਸਹੀ ਦੇਖ ਭਾਲ ਕੀਤੀ ਜਾਂਦੀ ਹੈ, ਤਾਂ ਛਾਤੀ ਦਾ ਦੁੱਧ ਚੁੰਘਾਉਣ ਨਾਲ ਹੈਪੇਟਾਈਟਿਸ ਬੀ ਫੈਲਣ ਦਾ ਕੋਈ ਖ਼ਤਰਾ ਨਹੀਂ ਹੈ।
ਜੇਕਰ ਤੁਸੀਂ ਗਰਭ ਤੋਂ ਹੋ ਜਾਂ ਗਰਭ-ਧਾਰਨ ਕਰਣ ਬਾਰੇ ਸੋਚ ਰਹੇ ਹੋ, ਤਾਂ ਹੈਪੇਟਾਈਟਿਸ ਬੀ ਲਈ ਟੈਸਟ ਕਰਵਾਓ । ਜੇਕਰ ਤੁਹਾਡਾ ਟੈਸਟ ਪਾਜ਼ੀਟਿਵ ਆਉਂਦਾ ਹੈ, ਤਾਂ ਆਪਣੇ ਬੱਚੇ ਨੂੰ ਹੈਪੇਟਾਈਟਿਸ ਬੀ ਸੰਕ੍ਰਮਣ ਦੇ ਜੋਖਮ ਨੂੰ ਘਟਾਉਣ ਲਈ ਵਿਕਲਪਾਂ ਬਾਰੇ ਆਪਣੇ ਡਾਕਟਰ ਨਾਲ ਗੱਲ ਕਰੋ।